Immediate community based solutions to public safety

 • ਤੁਰੰਤ ਆਮ ਨਾਗਰਿਕਾਂ ਦੀ ਨੁਮਾਇੰਦਗੀ ਵਾਲਾ ਇੱਕ ਪਾਰਦਰਸ਼ੀ ‘ਸਰੀ ਪੁਲਿਸ ਬੋਰਡ’ ਨਿਯੁਕਤ ਕਰਨਾ, ਜੋ ਉਸ ਮੌਜੂਦਾ ‘ਪਬਲਿਕ ਸੇਫ਼ਟੀ ਕਮੇਟੀ’ ਦੀ ਥਾਂ ਲਵੇਗਾ, ਜਿਸ ਵਿੱਚ ਸਿਰਫ਼ ਮੇਅਰ ਅਤੇ ਕੌਂਸਲ ਹੀ ਸ਼ਾਮਲ ਹੁੰਦੇ ਹਨ
 • ਸਰੀ ਦੇ ਨੌਜਵਾਨਾਂ ਨੂੰ ਸ਼ਹਿਰ ਦੇ ਹਰੇਕ ਇਲਾਕੇ ’ਚ ਮਿਆਰੀ ਇਨਡੋਰ ਅਤੇ ਆਊਟਡੋਰ ਪ੍ਰੋਗਰਾਮਿੰਗ ਵਿਕਲਪ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਨੌਜਵਾਨਾਂ ਅਤੇ ਸਥਾਨਕ ਨਿਵਾਸੀਆਂ ਲਈ ਪ੍ਰੋਗਰਾਮਾਂ ’ਚ ਵਾਧਾ ਕਰਨਾ। ‘ਇੰਟੈਗ੍ਰਿਟੀ ਨਾਓ’ ਨਿਊਟਨ ਨੂੰ ਨੌਜਵਾਨਾਂ ਲਈ ਮਨੋਰੰਜਨ ਦਾ ਧੁਰਾ ਬਣਾਉਣ ਲਈ ਪ੍ਰਤੀਬੱਧ ਹੈ, ਕਿਉਂਕਿ ਇਸ ਨਗਰ ਨੂੰ ਸ਼ਹਿਰੀ ਸਹੂਲਤਾਂ, ਖ਼ਾਸ ਤੌਰ ’ਤੇ ਇਨਡੋਰ ਮਨੋਰੰਜਨ ਸਹੂਲਤਾਂ, ਆਮ ਤੌਰ ’ਤੇ ਪੂਰੀ ਤਰ੍ਹਾਂ ਕਦੇ ਵੀ ਉਪਲਬਧ ਨਹੀਂ ਹੋਈਆਂ।
 • ਸਰੀ RCMP ਨਾਲ ਇੱਕ ਨਵਾਂ ਕੰਮਕਾਜੀ ਸਬੰਧ ਵਿਕਸਤ ਕਰਨਾ; ਇਸ ਦੇ ਨਾਲ ਹੀ ਅਗਲੇ ਚਾਰ ਸਾਲਾਂ ਦੌਰਾਨ ਹਰ ਸਾਲ 40 ਹੋਰ ਪੁਲਿਸ ਅਫ਼ਸਰਾਂ ਨੂੰ ਭਰਤੀ ਕਰਨਾ ਅਤੇ ਇਸ ਕਾਰਜਕਾਲ ਦੌਰਾਨ ਅਫ਼ਸਰਾਂ ਦੀ ਕੁੱਲ ਗਿਣਤੀ 160 ਕਰਨਾ
 • ਸੁਰੱਖਿਆ ਮੁੱਦਿਆਂ ਨਾਲ ਸਬੰਧਤ ਨਾਗਰਿਕਾਂ ਦੀਆਂ ਸ਼ਿਕਾਇਤਾਂ ਛੇਤੀ ਹੱਲ ਕਰਨ ਲਈ ਹੋਰ ‘ਬਾਇਲਾੱਅ ਇਨਫ਼ੋਰਸਮੈਂਟ’ ਅਫ਼ਸਰ ਭਰਤੀ ਕਰਨੇ
 • ਗ਼ੈਰ-ਕਾਨੂੰਨੀ ਹੈਂਡਗੰਨਜ਼ ਰੱਖਣ ਵਾਲਿਆਂ ਅਤੇ ਗੈਂਗ ਗਤੀਵਿਧੀਆਂ ਲਈ ਲੰਮੀ ਜੇਲ੍ਹ ਦੀ ਸਜ਼ਾ ਦਾ ਹਮਾਇਤੀ
 • ਜ਼ਮੀਨੀ ਲਾਂਘਿਆਂ ਅਤੇ ਸਮੁੰਦਰੀ ਬੰਦਰਗਾਹਾਂ ’ਤੇ ਸਰਹੱਦੀ ਸੁਰੱਖਿਆ ਵਿੱਚ ਵਾਧਾ ਕਰਨ ਲਈ ਫ਼ੈਡਰਲ ਗਵਰਨਮੈਂਟ (ਕੇਂਦਰ ਸਰਕਾਰ) ਨਾਲ ਮਿਲ ਕੇ ਕੰਮ ਕਰਨਾ, ਤਾਂ ਜੋ ਗ਼ੈਰ-ਕਾਨੂੰਨੀ ਅਸਲੇ ਅਤੇ ਨਸ਼ੇ ਸਾਡੀਆਂ ਗਲ਼ੀ-ਮੁਹੱਲਿਆਂ ਤੱਕ ਪੁੱਜਣੇ ਘਟ ਸਕਣ।
 • RCMP ਅਤੇ ਸਕੂਲ ਜ਼ਿਲ੍ਹਾ 36 ਨਾਲ ਮਿਲ ਕੇ ਇਹ ਯਕੀਨੀ ਬਣਾਉਣ ਲਈ ਕੰਮ ਕਰਨਾ ਕਿ ਸਰੀ ਦੇ ਹਰੇਕ ਹਾਈ ਸਕੂਲ ਵਿੱਚ ਫ਼ੁਲ ਟਾਈਮ ਸਕੂਲ ਲਾਇਜ਼ਨ ਅਫ਼ਸਰ (ਤਾਲਮੇਲ ਅਧਿਕਾਰੀ) ਹੋਵੇ
 • ਸਕੂਲ ਡਿਸਟ੍ਰਿਕਟ (ਸਕੂਲ ਜ਼ਿਲ੍ਹੇ) ਨਾਲ ਮਿਲ ਕੇ ਜਨਤਕ ਸੁਰੱਖਿਆ ਵਿੱਚ ਵਾਧਾ ਕਰਨ ਲਈ ਸਕੂਲਾਂ ਦੇ ਨੇੜੇ-ਤੇੜੇ ਸੁਰੱਖਿਆ (ਸਕਿਓਰਿਟੀ) ਕੈਮਰੇ ਲਗਵਾਉਣ ਲਈ ਕੰਮ ਕਰਨਾ
 • ਸਕੂਲ ਡਿਸਟ੍ਰਿਕਟ (ਸਕੂਲ ਜ਼ਿਲ੍ਹੇ) ਨਾਲ ਮਿਲ ਕੇ ਸਕੂਲਾਂ ’ਚ ਆਫ਼ਟਰ ਸਕੂਲ ਪ੍ਰੋਗਰਾਮਾਂ ਦੀ ਹਮਾਇਤ ਕਰਨ ਅਤੇ ਉਨ੍ਹਾਂ ਵਿੱਚ ਵਾਧੇ ਲਈ ਕੰਮ ਕਰਨਾ, ਤਾਂ ਜੋ ਬੱਚੇ ਅਤੇ ਨੌਜਵਾਨ ਰਾਤ ਦੇ ਖਾਣੇ ਤੋਂ ਪਹਿਲਾਂ ਅਤੇ ਸਕੂਲੀ ਸਮਿਆਂ ਤੋਂ ਬਾਅਦ ਦੇ ਨਾਜ਼ੁਕ ਸਮੇਂ ਦੌਰਾਨ ਸਕੂਲੀ ਸੰਪਤੀ ਵਿੱਚ ਸਰਗਰਮ ਅਤੇ ਸੁਰੱਖਿਅਤ ਰਹਿਣ
 • ਪੂਰੇ ਸ਼ਹਿਰ ’ਚ ਸਾਡੇ ਕਮਿਊਨਿਟੀ ਬਲਾੱਕ-ਵਾਚ ਪ੍ਰੋਗਰਾਮਾਂ ਲਈ ਸਮਰਥਨ ਵਧਾਉਣਾ
 • RCMP ਔਗਜ਼ਿਲਰੀ ਕਾਂਸਟੇਬਲ ਪ੍ਰੋਗਰਾਮ ਵਿੱਚ ਵਾਧੇ ਦਾ ਸਮਰਥਨ, ਪਿਛਲੇ ਸਾਲਾਂ ਦੌਰਾਨ ਇਹ ਪ੍ਰੋਗਰਾਮ ਬੰਦ ਰਿਹਾ ਹੈ
 • ਸਿਟੀ ਸਟਾਫ਼ (ਨਗਰ ਕੌਂਸਲ ਦੇ ਸਟਾਫ਼) ਅਤੇ ਵਿਕਾਸ ਨਾਲ ਜੁੜੇ ਭਾਈਚਾਰੇ (ਡਿਵੈਲਪਮੈਂਟ ਕਮਿਊਨਿਟੀ) ਨਾਲ ਮਿਲ ਕੇ ਕੰਮ ਕਰਨਾ, ਤਾਂ ਜੋ ਮੁੜ-ਵਿਕਾਸ ਲਈ ਤੈਅਸ਼ੁਦਾ ਖ਼ਾਲੀ ਪਏ ਮਕਾਨਾਂ ਨੂੰ ਢਾਹੁਣ ਨੂੰ ਹੱਲਾਸ਼ੇਰੀ ਮਿਲ ਸਕੇ ਅਤੇ ਇਸ ਦੀਆਂ ਪ੍ਰਵਾਨਗੀਆਂ ਤੇਜ਼ੀ ਨਾਲ ਮਿਲ ਸਕਣ