Bold ideas for education, sports and entertainment

ਨੌਜਵਾਨ

  • ਸਰੀ ਨੂੰ ਇਸ ਖੇਤਰ ਦਾ ਵਿਦਿਅਕ ਧੁਰਾ ਬਣਾਉਣਾ। ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਵੱਧ ਨੌਜਵਾਨਾਂ ਦੇ ਸ਼ਹਿਰ (ਸਾਡੀ ਇੱਕ-ਤਿਹਾਈ ਆਬਾਦੀ ਦੀ ਉਮਰ 19 ਸਾਲ ਤੋਂ ਘੱਟ ਹੈ), ਸਾਡਾ ਮੰਨਣਾ ਹੈ ਕਿ ਸਾਨੂੰ ਆਪਣੇ ਸ਼ਹਿਰ ਦਾ ਪਾਸਾਰ ਕਰਨ ਜਾਂ ਉਸ ਨੂੰ ਮੁੜ-ਵਸਾਉਣ ਲਈ ਵੱਡੀਆਂ ਯੂਨੀਵਰਸਿਟੀਜ਼ ਅਤੇ ਤਕਨੀਕੀ ਕਾਲਜਾਂ ਤੋਂ ਹੋਰ ਸਰਮਾਇਆ ਲਵਾਉਣ ਲਈ ਹੱਲਾਸ਼ੇਰੀ ਦੇਣ ਦੀ ਲੋੜ ਹੈ। ਉਦਾਹਰਣ ਵਜੋਂ, ਸਾਨੂੰ ਸਰੀ ’ਚ ਇੱਕ BCIT ਕੈਂਪਸ ਵੇਖ ਕੇ ਚੰਗਾ ਲੱਗੇਗਾ।
  • ਨਿਊਟਨ ਟਾਊਨ ਸੈਂਟਰ ਨੂੰ ਸਾਰਾ ਸਾਲ ਨੌਜਵਾਨਾਂ ਦਾ ਧੁਰਾ ਬਣਾਉਣ ਲਈ ਉਸ ਵਿੱਚ ਬਹੁ-ਉਦੇਸ਼ੀ ਇਨਡੋਰ ਸੁਵਿਧਾ ਦੀ ਉਸਾਰੀ ਕਰਵਾਉਣਾ। ਨਿਊਟਨ ਲੰਮੇ ਸਮੇਂ ਤੋਂ ਸਮੂਹਕ ਸਹੂਲਤਾਂ ਅਤੇ ਸੇਵਾਵਾਂ ਤੋਂ ਵਾਂਝਾ ਰਿਹਾ ਹੈ, ਅਤੇ ਇਸ ਨੂੰ ਬਦਲਣ ਦੀ ਲੋੜ ਹੈ। ਜੇ ਚੁਣੇ ਗਏ, ਤਾਂ ਅਸੀਂ ਤੁਰੰਤ ਇਸ ਪਹਿਲ-ਕਦਮੀ ਲਈ ਕਾਰਵਾਈ ਕਰਨੀ ਚਾਹਾਂਗੇ।
  • ਨਿਊਟਨ ਟਾਊਨ ਸੈਂਟਰ ’ਚ ਇੱਕ ਨਵਾਂ ਮਲਟੀ-ਸ਼ੀਟ ਆਈਸ ਰਿੰਕ ਵਿਕਸਤ ਕਰਨਾ।
  • ਪੂਰੇ ਸ਼ਹਿਰ ’ਚ ਯੂਥ-ਕੁਨੈਕਸ਼ਨ ਪ੍ਰੋਗਰਾਮ ਵਿਕਸਤ ਕਰਨੇ, ਸਿਆਣੇ ਸਲਾਹਕਾਰਾਂ, ਸੀਨੀਅਰਜ਼ ਅਤੇ ਨੌਜਵਾਨਾਂ ਨੂੰ ਜੋੜਨਾ।
  • ਸਰੀ ਦੇ ਹਰੇਕ ਹਾਈ ਸਕੂਲ ’ਚ ਇੱਕ ਫ਼ੁੱਲ-ਟਾਈਮ ਸਕੂਲ ਤਾਲਮੇਲ ਅਧਿਕਾਰੀ (ਲਾਇਯਨ ਆਫ਼ੀਸਰ) ਯਕੀਨੀ ਬਣਾਉਣ ਲਈ RCMP ਅਤੇ ਸਰੀ ਸਕੂਲ ਜ਼ਿਲ੍ਹਾ 36 ਨਾਲ ਕੰਮ ਕਰਨਾ।
  • ਸਕੂਲ ਤੋਂ ਬਾਅਦ ਦੇ ਨਾਜ਼ੁਕ ਸਮੇਂ ਦੌਰਾਨ ਸਕੂਲ ਕੈਂਪਸ ’ਚ ਬੱਚਿਆਂ ਅਤੇ ਨੌਜਵਾਨਾਂ ਨੂੰ ਚੁਸਤ ਅਤੇ ਸੁਰੱਖਿਅਤ ਰੱਖਣ ਲਈ ‘ਆਫ਼ਟਰ-ਸਕੂਲ’ ਪ੍ਰੋਗਰਾਮਾਂ ਦਾ ਸਮਰਥਨ ਕਰਨਾ ਅਤੇ ਸਰੀ ਸਕੂਲ ਜ਼ਿਲ੍ਹੇ ਨਾਲ ਮਿਲ ਕੇ ਉਨ੍ਹਾਂ ਨੂੰ ਅੱਗੇ ਵਧਾਉਣਾ।

 

ਮਨੋਰੰਜਨ, ਕਲਾ ਅਤੇ ਸੱਭਿਆਚਾਰ

  • ਕਲੋਵਰਡੇਲ ਫ਼ੇਅਰਗ੍ਰਾਊਂਡਜ਼ ’ਚ ਦਰਸ਼ਕਾਂ ਲਈ ਖੇਡ ਸੁਵਿਧਾ, ਇਨਡੋਰ ਬਹੁ-ਉਦੇਸ਼ੀ ਸਮਾਰੋਹ ਸੁਵਿਧਾ (ਮਲਟੀ-ਯੂਜ਼ ਈਵੈਂਟਸ) ਸ਼ਾਮਲ ਕਰਵਾਉਣ ਲਈ ਉੱਚ-ਪੱਧਰੀ ਸਰਕਾਰੀ ਅਧਿਕਾਰੀਆਂ ਤੇ ਨਿੱਜੀ ਖੇਤਰ (ਪ੍ਰਾਈਵੇਟ ਸੈਕਟਰ) ਦੇ ਸਹਿਯੋਗ ਨਾਲ ਇਸ ਨੂੰ ਮੁੜ-ਿਵਕਸਤ ਕਰਨਾ।
  • ਸ਼ਹਿਰ ਦੇ ਦਿਲ ਡਾਊਨਟਾਊਨ ਵਿੱਚ ਇੱਕ ਪਰਫ਼ਾਰਮਿੰਗ ਆਰਟਸ ਸੈਂਟਰ ਵਿਕਸਤ ਕਰਨਾ। ਇੱਕ ਪਰਫ਼ਾਰਮਿੰਗ ਆਰਟਸ ਸੈਂਟਰ ਹਰ ਉਮਰ-ਵਰਗ ਅਤੇ ਯੋਗਤਾਵਾਂ ਵਾਲੇ ਨਾਗਰਿਕਾਂ ਲਈ ਇੱਕ ਬਹੁਤ ਜ਼ਰੂਰੀ ਸੰਪਤੀ ਹੁੰਦਾ ਹੈ, ਇਹ ਇੱਕ ਅਜਿਹਾ ਸਥਾਨ ਹੁੰਦਾ ਹੈ ਜਿੱਥੇ ਵਿਸ਼ਵ-ਪੱਧਰੀ ਪ੍ਰਤਿਭਾ ਪ੍ਰਫ਼ੁੱਲਤ ਹੁੰਦੀ ਹੈ ਅਤੇ ਵੇਖਣ ਨੂੰ ਮਿਲਦੀ ਹੈ ਅਤੇ ਇਸ ਦਾ ਸਮੁੱਚੇ ਸ਼ਹਿਰ ’ਤੇ ਹਾਂ-ਪੱਖੀ ਆਰਥਿਕ ਪ੍ਰਭਾਵ ਪੈਂਦਾ ਹੈ, ਇਸ ਦੇ ਨਾਲ ਹੀ ਇਹ ਇੱਕ ਅਜਿਹੀ ਸੁਵਿਧਾ ਹੁੰਦੀ ਹੈ, ਜੋ ਸਥਾਨਕ ਪ੍ਰਤਿਭਾਸ਼ਾਲੀਆਂ ਨੂੰ ਅਪਣਾਉਂਦੀ ਹੈ ਅਤੇ ਉਨ੍ਹਾਂ ਨੂੰ ਕੁਝ ਕਰ ਕੇ ਵਿਖਾਉਣ ਦਾ ਮੌਕਾ ਦਿੰਦੀ ਹੈ ਅਤੇ ਹਰ ਉਮਰ ਤੇ ਨਸਲ ਦੇ ਲੋਕਾਂ ਨੂੰ ਇਕੱਠੇ ਕਰਦੀ ਹੈ।
  • ਸਾਡੇ ਸ਼ਹਿਰ ਲਈ ਬਹੁਤ-ਲੋੜੀਂਦੇ ‘ਈਵੈਂਟਸ ਐਂਡ ਕਾਨਫ਼ਰੰਸ ਸੈਂਟਰ’ ਦੀ ਉਸਾਰੀ ਲਈ ਨਿੱਜੀ ਖੇਤਰ (ਪ੍ਰਾਈਵੇਟ ਸੈਕਟਰ) ਦੀਆਂ ਭਾਈਵਾਲੀਆਂ ਹਾਸਲ ਕਰਨਾ। ਇਹ ਇੱਕ ਨਵੇਂ ਮਨੋਰੰਜਨ ਜਿ਼ਲ੍ਹੇ (ਐਂਟਰਟੇਨਮੈਂਟ ਡਿਸਟ੍ਰਿਕਟ) ਦਾ ਮੁੱਖ ਅੰਗ ਅਤੇ ਅਜਿਹਾ ਮੇਜ਼ਬਾਨ ਹੋਵੇਗਾ, ਜਿੱਥੇ ਸਾਡੇ ਸ਼ਹਿਰ ਦੇ ਕਾਰੋਬਾਰ, ਸਮਾਰੋਹ ਅਤੇ ਨਿਵੇਸ਼ ਹੋਣਗੇ।