ਸਾਨੂੰ ਸਿਆਸਤ ਤੋਂ ਅਗਾਂਹ ਦੇ ਜਵਾਬ ਅਤੇ ਸਰਲ ਹੱਲ ਚਾਹੀਦੇ ਹਨ। ਸਾਨੂੰ ਇੱਕ ਅਜਿਹੀ ਸਰਕਾਰ ਦੀ ਜ਼ਰੂਰਤ ਹੈ, ਜੋ ਪੂਰੀ ਸੋਚ-ਵਿਚਾਰ, ਖੁੱਲ੍ਹੇ ਦਿਲ ਅਤੇ ਇਮਾਨਦਾਰੀ ਨਾਲ ਸਰੀ ਦਾ ਵਿਕਾਸ ਕਰ ਸਕੇ। ਸਾਨੂੰ ਹੁਣ ਨੇਕ-ਨੀਅਤੀ ਅਤੇ ਦਿਆਨਤਦਾਰੀ ਦੀ ਲੋੜ ਹੈ।

ਇਹ ਤੁਹਾਡੇ ਨਾਲ ਸਾਡਾ ਵਾਅਦਾ ਹੈ:

ਅਸੀਂ ਆਪਣੇ ਹਰੇਕ ਫ਼ੈਸਲੇ ਵਿੱਚ ਇਮਾਨਦਾਰੀ ਤੇ ਦਿਆਨਤਦਾਰੀ ਦੀਆਂ ਇਨ੍ਹਾਂ ਕਦਰਾਂ-ਕੀਮਤਾਂ ਦਾ ਪੂਰਾ ਖ਼ਿਆਲ ਰੱਖਾਂਗੇ।

  • ਕੋਈ ਸੁਵਿਧਾਜਨਕ ਫ਼ੈਸਲੇ ਲੈਣ ਦੀ ਥਾਂ ਦਲੇਰਾਨਾ ਕਦਮ ਚੁੱਕਾਂਗੇ।
  • ਕੁਝ ਸੌਖਾ ਕਰ ਕੇ ਬੈਠਣ ਦੀ ਥਾਂ ਕੁਝ ਦਰੁਸਤ ਕਰਾਂਗੇ।
  • ਅਸੀਂ ਕਦਰਾਂ-ਕੀਮਤਾਂ ਦੀ ਸਿਰਫ਼ ਗੱਲ ਹੀ ਨਹੀਂ ਕਰਾਂਗੇ, ਅਸੀਂ ਉਨ੍ਹਾਂ 'ਤੇ ਚੱਲਾਂਗੇ ਵੀ।